Information available in other languages
Information on this page is also available in English, Hindi, Gujarati, and Marathi.
घोषित की जाने वाली चीज़ें (Hindi)
ਨਿਊ ਜ਼ੀਲੈਂਡ ਵਿੱਚ ਕਿਹੜੀਆਂ ਚੀਜ਼ਾਂ ਦੀ ਇਜਾਜ਼ਤ ਹੈ, ਉਸ ਲਈ ਸਾਡੇ ਕੋਲ ਕਾਨੂੰਨ ਕਿਉਂ ਹਨ।
ਨਿਊ ਜ਼ੀਲੈਂਡ ਦਾ ਮਾਹੌਲ ਕੁਦਰਤੀ ਹੈ, ਜਿਸ ਬਾਰੇ ਪੂਰੀ ਦੁਨੀਆ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਸਾਡਾ ਦੇਸ਼ ਬਾਗ਼ਬਾਨੀ ਤੇ ਖੇਤੀਬਾੜੀ ਨਾਲ ਸਬੰਧਤ ਅਜਿਹੇ ਉਦਯੋਗਾਂ ਦਾ ਘਰ ਹੈ, ਜੋ ਸਮੁੱਚੇ ਵਿਸ਼ਵ ਤੋਂ ਹੀ ਵਸਤਾਂ ਦਰਾਮਦ ਕਰਦੇ ਹਨ। ਤੁਸੀਂ ਨਿਊ ਜ਼ੀਲੈਂਡ ’ਚ ਇੱਕ ਮੁਲਾਕਾਤੀ ਹੋ, ਅਸੀਂ ਤੁਹਾਨੂੰ ਸਾਡੇ ਦੇਸ਼ ਨੁੰ ਹਾਨੀਕਾਰਕ ਕੀੜੇ-ਮਕੋੜਿਆਂ ਤੇ ਰੋਗਾਂ ਤੋਂ ਬਚਾ ਕੇ ਰੱਖਣ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਆਖਦੇ ਹਾਂ। ਤੁਹਾਨੂੰ ਲਾਜ਼ਮੀ ਤੌਰ ਦੇਸ਼ ਵਿਚ ਲਿਆ ਹੋ ਸੱਕਣ ਵਾਲੀਆਂ ਚੀਜ਼ਾਂ ਬਾਰੇ ਕਾਨੂੰਨ ਦੀ ਪਾਲਣਾ ਕਰਨੀ ਪੈਣੀ ਹੈ, ਨਹੀਂ ਤਾਂ ਤੁਹਾਨੂੰ ਘੱਟੋ ਘੱਟ $400 NZD (ਨਿਊਜ਼ੀਲੈਂਡ ਡਾਲਰ) ਦਾ ਜੁਰਮਾਨਾ ਹੋ ਸਕਦਾ ਹੈ।
ਪਾਬੰਦੀਸ਼ੁਦਾ ਵਸਤਾਂ
ਕੁਝ ਵਸਤਾਂ ਪੈਕੇਜਿੰਗ ’ਤੇ ਨਿਰਭਰ ਕਰਦੀਆਂ ਹਨ ਤੇ ਕੀ ਉਨ੍ਹਾਂ ਨੂੰ ਪ੍ਰਾਸੈੱਸ ਕੀਤਾ ਗਿਆ ਹੈ, ਕੁਝ ਅਜਿਹੀਆਂ ਵਸਤਾਂ ਹਨ, ਜਿਹੜੀਆਂ ਤੁਸੀਂ ਕਿਸੇ ਹਾਲਤ ਵਿੱਚ ਨਹੀਂ ਲਿਆ ਸਕਦੇ। ਇਨ੍ਹਾਂ ਵਿੱਚ ਇਹ ਸ਼ਾਮਲ ਹਨ:
- ਤਾਜ਼ਾ ਫਲ ਤੇ ਸਬਜ਼ੀਆਂ
- ਫੁੱਲ ਤੇ ਬੀਜ (ਪ੍ਰਸਾਦ ਨਾਲ ਸਬੰਧਤ ਵਸਤਾਂ ਸਮੇਤ)
- ਤਾਜ਼ਾ ਮਾਸ ਜਾਂ ਮੱਛੀ
- ਅਨਾਜ ਤੇ ਦਾਲਾਂ
- ਸ਼ਹਿਦ ਤੇ ਮੱਖੀਆਂ ਦੇ ਉਤਪਾਦ
- ਟਾਨਿਕਸ (ਚਯਵਨਪ੍ਰਾਸ਼ ਸਮੇਤ)
ਜੇ ਤੁਸੀਂ ਇਹ ਵਸਤਾਂ ਲਿਆਉਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਕ੍ਰਿਪਾ ਕਰ ਕੇ ਇਨ੍ਹਾਂ ਨੂੰ ਘਰ ’ਚ ਹੀ ਛੱਡ ਕੇ ਆਓ। ਜਿਹੜੀਆਂ ਵੀ ਵਸਤਾਂ ਤੁਸੀਂ ਲਿਆਏ ਹੋ, ਉਹ ਤੁਹਾਨੂੰ ਬਾਇਓਸਕਿਓਰਿਟੀ ਸਟਾਫ਼ ਨੂੰ ਦੱਸਣੀਆਂ ਹੋਣਗੀਆਂ ਜਾਂ ਇੱਥੇ ਪੁੱਜਣ ’ਤੇ ਤੁਹਾਨੂੰ ਹਵਾਈ ਅੱਡੇ ਉੱਤੇ ਪਏ ਖ਼ਾਸ ਕੂੜੇਦਾਨਾਂ ਵਿੱਚ ਸੁੱਟਣੀਆਂ ਹੋਣਗੀਆਂ। ਜੇ ਤੁਸੀਂ ਆਪਣੇ ਨਾਲ ਲਿਆਂਦੀਆਂ ਸਾਰੀਆਂ ਵਸਤਾਂ ਬਾਰੇ ਨਹੀਂ ਦੱਸਦੇ, ਤਾਂ ਤੁਹਾਨੂੰ ਜੁਰਮਾਨਾ ਕੀਤਾ ਜਾਵੇਗਾ ਤੇ ਵਸਤਾਂ ਜ਼ਬਤ ਕਰ ਲਈਆਂ ਜਾਣਗੀਆਂ।
ਤੁਸੀਂ ਭਾਰਤੀ ਮਿਠਾਈਆਂ ਤੇ ਵੇਫ਼ਰਜ਼ ਲਿਆ ਸਕਦੇ ਹੋ – ਇਨ੍ਹਾਂ ਦੀ ਇਜਾਜ਼ਤ ਹੈ, ਪਰ ਇਹ ਯਕੀਨੀ ਬਣਾਓ ਕਿ ਤੁਸੀਂ ਇੱਥੇ ਪੁੱਜ ਕੇ ਇਨ੍ਹਾਂ ਬਾਰੇ ਕੁਆਰਨਟਾਇਨ ਅਧਿਕਾਰੀਆਂ ਨੂੰ ਦੱਸੋਗੇ।
ਭਾਵੇਂ ਹਾਈਕਿੰਗ, ਖੇਡਾਂ ਤੇ ਕੈਂਪਿੰਗ ਦੇ ਉਪਕਰਣਾਂ ’ਤੇ ਪਾਬੰਦੀ ਨਹੀਂ ਹੈ, ਪਰ ਉਨ੍ਹਾਂ ਦਾ ਨਿਰੀਖਣ ਜ਼ਰੂਰੀ ਹੈ। ਅਜਿਹੀ ਕਿਸਮ ਦੇ ਉਪਕਰਨ ਹੋਰਨਾਂ ਦੇਸ਼ਾਂ ਤੋਂ ਮਿੱਟੀ ਤੇ ਪੌਦਿਆਂ ਨਾਲ ਸਬੰਧਤ ਚੀਜ਼ ਨਿਊ ਜ਼ੀਲੈਂਡ ਲਿਆ ਸਕਦੇ ਹਨ, ਜਿਨ੍ਹਾਂ ਨਾਲ ਕੀੜੇ-ਮਕੋੜੇ, ਰੋਗ ਤੇ ਬੀਜ ਹੋ ਸਕਦੇ ਹਨ – ਇਹ ਸਾਰੇ ਸਾਡੇ ਵਾਤਾਵਰਣ ਤੇ ਵਣ–ਜੀਵਨ ਲਈ ਖ਼ਤਰਾ ਹੋ ਸਕਦੇ ਹਨ।
‘ਪੈਸੇਂਜਰ ਐਂਟਰੀ ਕਾਰਡ’ ਭਰੋ
ਨਿਊ ਜ਼ੀਲੈਂਡ ’ਚ ਦਾਖ਼ਲ ਹੋਣ ਵਾਲੇ ਸਾਰੇ ਯਾਤਰੀਆਂ ਨੂੰ ‘ਪੈਸੇਂਜਰ ਅਰਾਇਵਲ ਕਾਰਡ’ ਭਰਨਾ ਹੋਵੇਗਾ।
‘ਪੈਸੇਂਜਰ ਅਰਾਇਵਲ ਕਾਰਡ’ ਉੱਤੇ ਬਾਇਓਸਕਿਓਰਿਟੀ ਵਸਤਾਂ ਬਾਰੇ ਪ੍ਰਸ਼ਨ ਹਨ। ਤੁਹਾਨੂੰ ‘ਪੈਸੇਂਜਰ ਅਰਾਇਵਲ ਕਾਰਡ’ ਉੱਤੇ ਜ਼ਰੂਰ ਹੀ ਦੇਸ਼ ਵਿੱਚ ਲਿਆਂਦੀਆਂ ਵਸਤਾਂ ਬਾਰੇ ਸਹੀ–ਸਹੀ ਜਾਣਕਾਰੀ ਦੇਣੀ ਹੋਵੇਗੀ, ਤਾਂ ਜੋ ਅਸੀਂ ਇਹ ਚੈੱਕ ਕਰ ਸਕੀਏ ਕਿ ਕਿਤੇ ਇਨ੍ਹਾਂ ਵਸਤਾਂ ਤੋਂ ਨਿਊ ਜ਼ੀਲੈਂਡ ਨੂੰ ਕੋਈ ਖ਼ਤਰਾ ਤਾਂ ਨਹੀਂ। ਜੇ ਤੁਹਾਡੇ ਕੋਲ ਕੋਈ ਅਣਦੱਸੀਆਂ ਬਾਇਓਸਕਿਓਰਿਟੀ ਵਸਤਾਂ ਮਿਲਦੀਆਂ ਹਨ, ਤਾਂ ਤੁਹਾਨੂੰ ਘੱਟੋ–ਘੱਟ $400 NZD ਜੁਰਮਾਨਾ ਕੀਤਾ ਜਾਵੇਗਾ।
ਕੀ ਹੁੰਦਾ ਹੈ, ਜਦੋਂ ਖ਼ਤਰੇ ਵਾਲੀਆਂ ਵਸਤਾਂ ਬਾਰੇ ਦੱਸਦੇ ਹੋ?
ਕੁਆਰਨਟਾਈਨ ਅਫ਼ਸਰ ਤੁਹਾਡੇ ਵੱਲੋਂ ਦੱਸੀਆਂ ਵਸਤਾਂ ਦਾ ਮੁਲਾਂਕਣ ਤੁਹਾਡੇ ਤੋਂ ਹੋਰ ਪ੍ਰਸ਼ਨ ਪੁੱਛ ਕੇ ਕਰਦੇ ਹਨ। ਤੁਹਾਡੇ ਵੱਲੋਂ ਦੱਸੀਆਂ ਗਈਆਂ ਖ਼ਤਰੇ ਵਾਲੀਆਂ ਕੁਝ ਵਸਤਾਂ ਦੀ ਇਜਾਜ਼ਤ ਦੇਸ਼ ਵਿੱਚ ਦਿੱਤੀ ਜਾ ਸਕਦੀ ਹੈ:
- ਜੇ ਬਾਇਓਸਕਿਓਰਿਟੀ ਅਫ਼ਸਰ ਸੰਤੁਸ਼ਟ ਹੋਵੇ ਕਿ ਤੁਹਾਡੀਆਂ ਵਸਤਾਂ ਤੋਂ ਕੋਈ ਖ਼ਤਰਾ ਨਹੀਂ ਹੈ।
- ਜੇ ਉਨ੍ਹਾਂ ਨੂੰ ਸਰਹੱਦ ’ਤੇ ਸਾਡੇ ਵੱਲੋਂ ਵਾਜਬ ਢੰਗ ਨਾਲ ਟ੍ਰੀਟ ਕੀਤਾ ਗਿਆ ਹੈ।
ਪਰ ਫਿਰ ਵੀ, ਕੁਝ ਵਸਤਾਂ ਨੂੰ ਇਸ ਦੇਸ਼ ਵਿੱਚ ਲਿਆਉਣ ਦੀ ਇਜਾਜ਼ਤ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤੀ ਜਾ ਸਕਦੀ ਤੇ ਉਨ੍ਹਾਂ ਨੂੰ ਜ਼ਬਤ ਜਾਂ ਨਸ਼ਟ ਕੀਤਾ ਜਾ ਸਕਦਾ ਹੈ।
ਜਿਹੜੀਆਂ ਵਸਤਾਂ ਨੂੰ ਟ੍ਰੀਟਮੈਂਟ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਨਿਜੀ ਸੁਤੰਤਰ ਟ੍ਰੀਟਮੈਂਟ ਕੰਪਨੀਆਂ ਕੋਲ ਭੇਜਿਆ ਜਾਂਦਾ ਹੈ। ਤੁਸੀਂ ਟ੍ਰੀਟਮੇਂਟ ਲਈ ਭੇਜੀਆਂ ਵਸਤਾਂ ਬਾਅਦ ਵਿਚ ਬ੍ਰਮਾਦ ਕਰ ਸਕਦੇ ਹੋ ਨੋਟ ਕਰੋ ਕਿ ਇਸ ਵਿੱਚ ਲਾਗਤ ਹੋ ਸਕਦੀ ਹੈ.
ਜੇ ਤੁਹਾਡੇ ਕੋਲ ਅਣਦੱਸੀਆਂ ਬਾਇਓਸਕਿਓਰਿਟੀ ਵਸਤਾਂ ਪਾਈਆਂ ਜਾਂਦੀਆਂ ਹਨ, ਤਾਂ ਤੁਹਾਨੂੰ ਘੱਟੋ-ਘੱਟ $400 ਜੁਰਮਾਨਾ ਤੁਰੰਤ ਕੀਤਾ ਜਾਵੇਗਾ।
ਹੋਰ ਜਾਣਕਾਰੀ ਲਵੋ ਜੇ ਤੁਹਾਡੇ ਕੋਈ ਸਵਾਲ ਹਨ ਕਿ ਤੁਸੀਂ ਨਿਊਜ਼ੀਲੈਂਡ ਵਿੱਚ ਤੁਸੀਂ ਕੀ ਲਿਆ ਸਕਦੇ ਹੋ, ਤਾਂ ਇੱਥੇ ਈ–ਮੇਲ ਕਰੋ info@mpi.govt.nz
ਤੁਸੀਂ ਨਿਊਜ਼ੀਲੈਂਡ ਵਿੱਚ ਵੀ ਕਈ ਭਾਰਤੀ ਉਤਪਾਦ ਖਰੀਦ ਸਕਦੇ ਹੋ
ਤੁਹਾਡੀ ਸਹੂਲਤ ਲਈ, ਅਸੀਂ ਨਿਊਜ਼ੀਲੈਂਡ ਦੇ ਮੁੱਖ ਸ਼ਹਿਰਾਂ ਵਿੱਚ ਸਟੋਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ [PDF, 521 KB]